Friday, September 26, 2025

• News and Perspectives for the Global Sikh Community •

HomeAsiaControversy Erupts Over BJP/RSS Linked Gurdwara Management Leaders' Conduct During Shaheedee Commemorations

Controversy Erupts Over BJP/RSS Linked Gurdwara Management Leaders’ Conduct During Shaheedee Commemorations

Read the full Gurmukhi version of this article below.

INDORE, MADHYA PRADES – A fresh controversy has surfaced surrounding key officials of the Central Sri Guru Singh Sabha and affiliated Gurdwara Management Committees in Indore, Madhya Pradesh who are linked to the ruling Bhatiya Janata Party (BJP) and the Rashtriya Swayamsevak Sangh (RSS). These individuals, holding prominent religious and educational positions, are facing criticism for engaging in entertainment and leisure activities at a time when the Sikh community worldwide was observing solemn martyrdom anniversaries.

Ojectionable Behaviour during Shaheedee Anniversaries

Videos and photos uploaded by these leaders themselves on social media show them dancing, partying, and vacationing on the beaches of Goa, reportedly staying at a luxury Taj hotel and arriving via a chartered flight. The timing of this trip has sparked outrage, as it coincided with the martyrdom day of Sri Guru Arjan Dev Ji and the remembrance of the 1984 Operation Blue Star assault on Sri Darbar Sahib Complex, both of deep emotional and spiritual significance for Sikhs.

Prominent among those featured in the videos are Harpal Singh alias “Monu Bhatia” (current President of the Central Sri Guru Singh Sabha, Indore), Avtar Singh Saini, Sonu Bagga, Surjeet Singh Tuteja (General Secretary, MP Central Sri Guru Singh Sabha), Kamaljit Singh Chhabra (President, Gurdwara Sri Guru Har Rai Ji), Rikki Gandhi, and Manpreet Singh, among 81 others.

These individuals not only hold roles in religious institutions but also serve on the boards of Sikh educational bodies like Khalsa College, Mumbai, and the governing body of Sri Guru Granth Sahib University, Fatehgarh Sahib. However, their recent conduct—posting videos of singing, dancing, and partying—has drawn widespread condemnation.

 

Sardar Kapur Singh’s Prophecy Resurfaces

In this context, a poem by the late Panthic intellectual Sardar Kapur Singh, former Member of Parliament and ICS officer, has gained renewed attention. His satirical lines, written decades ago, seemingly forecast the current state of affairs, criticizing pseudo-religious leaders who form alliances with political powers while neglecting Sikh values:

“Alliances with the Sangh, chanting donations nonstop,
Sikh heritage forgotten, looting with both hands…
Banners fly, flowers adorn their cars,
They dance and drink, far from Panthic scars…”

ਸ਼੍ਰੌਮਣੀ ਹਮਾਰੀ ਰਹੇ ਸੇਵਾ ਚੰਦਾ ਜਾਰੀ ਰਹੇ,
ਸੰਘ ਨਾਲ ਯਾਰੀ ਰਹੇ ,ਥੱਲੇ ਆਰੀਆ ਸਮਾਜ ਕੇ,
ਸਿੱਖੀ ਕੀ ਨਾ ਬਾਤ ਚੱਲੇ, ਪੰਥ ਕੀ ਨਾ ਗਾਥ ਚੱਲੇ ,
ਲੂਟ ਦੋਨੋਂ ਹਾਥ ਚੱਲੇ,ਸੰਗ ਸਾਜ ਬਾਜ ਕੇ,
ਅਕਲ ਕੀ ਨਾ ਗੱਲ ਰਹੇ, ਇੱਕੋ ਕਾਲੀ ਦਲ ਰਹੇ,
ਨਿੱਤ ਤਰਥੱਲ ਰਹੇ, ਜ਼ਿੰਦਾਬਾਦ ਗਾਜ ਕੇ,
ਝੰਡੀ ਵਾਲੀ ਕਾਰ ਰਹੇ,ਫੂਲਣ ਕੇ ਹਾਰ ਰਹੇਂ,
ਗੋਲਕੇਂ ਭਰਪੂਰ ਕਰੇ, ਸਿੱਖ ਭਾਜ ਭਾਜ ਕੇ,
ਪੰਥ ਕੇ ਦਰਦ ਹੇਤ ਬੁੱਧੀ ਕੀ ਜੋ ਸੇਧ ਦੇਵੇ,
ਨਿਕਟ ਨਾ ਆਣੇ ਪਾਵੇ,ਰਾਜ ਭਾਗ ਕਾਜ ਕੇ,,
ਜਥੇਦਾਰ ਕਹਿਤ,ਬਿਰਾਜੋ,ਮਤ ਭਾਜੋ ਸਿੱਖੋ,
ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ

The poem’s relevance today is striking, with many believing it aptly describes the current leadership of the Central Sri Guru Singh Sabha in Indore.

Links With BJP, RSS Under Scrutiny

These leaders are known to maintain strong ties with the Rashtriya Swayamsevak Sangh (RSS) and the Bharatiya Janata Party (BJP), attending their programs and sharing photos and videos with senior Sangh figures on social media. Critics argue that these ties have helped them remain in power and avoid accountability, even after multiple complaints were lodged with Sri Akal Takht Sahib regarding their actions.

Sources suggest that these officials, including some accused of involvement in the liquor trade and land dealings, regularly organize culturally inappropriate events under the guise of Sikh functions. Despite widespread community concern, no formal action has been taken.

Mixed Reactions From Sikh Leadership

When contacted, many current and former Sikh leaders from Indore refused to comment or did not answer calls. However, Jasbir Singh Gandhi, former President of the Central Sri Guru Singh Sabha and a long-time General Secretary, confirmed the close ties these individuals maintain with Takht Jathedars and political leaders, which he claims has prevented any disciplinary action.

In contrast, Avtar Singh Saini acknowledged the Goa trip but defended it as a private picnic unrelated to religious affairs. He admitted, however, that such videos should not have been posted publicly.

Monu Bhatia, current President and one of the key figures involved in the Goa event, also defended the trip, stating it was an annual group vacation for a large Sikh circle from Indore. “There was nothing wrong in dancing on a cruise; it was purely recreational,” he stated.

Calls for Action

However, voices from within the community are demanding accountability. Several concerned Sikhs from Indore, speaking anonymously, expressed frustration over the hold these “pseudo-leaders” have on religious institutions due to their political backing. They urged Sri Akal Takht Sahib and major Sikh organizations to take stern action and restore Panthic decorum in leadership.

As the Sikh community mourns its martyrs, the behavior of these self-styled leaders has ignited a debate about the integrity of those at the helm of Sikh religious and educational institutions—and whether their actions reflect the spiritual and moral standards expected by the Panth.

Sikh Scholar Anurag Singh on his Facebook page highlighted the RSS/BJP connected politicians coalescing with various Punjab based Sikh leaders including present and past Takht Jathedars, Budha Dal and SGPC leaders.

(1) Anurag Singh – ਹਾਥੀ ਕੇ ਦਾਂਤ ਖਾਣੇ ਕੇ ਔਰ,ਦਿਖਾਣੇ ਕੇ ਔਰ:ਅਕਾਲੀ ਦੱਲ ਦਾ… | Facebook

Video Sources and partial list of videos:
https://www.facebook.com/sonu.bagga.205542/videos
https://www.facebook.com/sonu.bagga.205542/videos/9693989504044620 
https://www.facebook.com/sonu.bagga.205542/videos/9921694174575880
https://www.facebook.com/sonu.bagga.205542/videos/4245850625742730
https://www.facebook.com/sonu.bagga.205542/videos/1593612591313977

Gurmukhi Format:

ਭਾਜਪਾ ਤੇ ਸੰਘ ਨਾਲ ਯਾਰੀ ਪਾ ਕੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਇੰਦੌਰ ਮੱਧ ਪ੍ਰਦੇਸ਼ ਦੇ ਅਹੁਦੇਦਾਰ ਗੁਰਮਤਿ ਰਹਿਣੀ ਬਹਿਣੀ ਨੂੰ ਲਾਂਭੇ ਕਰਕੇ ਬਣੇ ਰੰਗੀਨ ਮਿਜਾਜ

ਪੰਥ ਦੇ ਰੌਸਨ ਦਿਮਾਗ ਸਿਰਦਾਰ ਕਪੂਰ ਸਿੰਘ ਸਾਬਕਾ ਡਿਪਟੀ ਕਮਿਸ਼ਨਰ ਤੇ ਮੈਂਬਰ ਲੋਕ ਸਭਾ ਨੇ ਅਖੌਤੀ ਪੰਥਕ ਲੀਡਰਾਂ ਦੇ ਕਿਰਦਾਰ ਨੂੰ ਇੱਕ ਛੋਟੀ ਕਵਿਤਾ ਵਿੱਚ ਬਿਆਨ ਕੀਤਾ ਸੀ:

ਸ਼੍ਰੌਮਣੀ ਹਮਾਰੀ ਰਹੇ ਸੇਵਾ ਚੰਦਾ ਜਾਰੀ ਰਹੇ, ਸੰਘ ਨਾਲ ਯਾਰੀ ਰਹੇ ,ਥੱਲੇ ਆਰੀਆ ਸਮਾਜ ਕੇ,
ਸਿੱਖੀ ਕੀ ਨਾ ਬਾਤ ਚੱਲੇ, ਪੰਥ ਕੀ ਨਾ ਗਾਥ ਚੱਲੇ , ਲੂਟ ਦੋਨੋਂ ਹਾਥ ਚੱਲੇ,ਸੰਗ ਸਾਜ ਬਾਜ ਕੇ,
ਅਕਲ ਕੀ ਨਾ ਗੱਲ ਰਹੇ, ਇੱਕੋ ਕਾਲੀ ਦਲ ਰਹੇ, ਨਿੱਤ ਤਰਥੱਲ ਰਹੇ, ਜ਼ਿੰਦਾਬਾਦ ਗਾਜ ਕੇ,
ਝੰਡੀ ਵਾਲੀ ਕਾਰ ਰਹੇ,ਫੂਲਣ ਕੇ ਹਾਰ ਰਹੇਂ, ਗੋਲਕੇਂ ਭਰਪੂਰ ਕਰੇ, ਸਿੱਖ ਭਾਜ ਭਾਜ ਕੇ,
ਪੰਥ ਕੇ ਦਰਦ ਹੇਤ ਬੁੱਧੀ ਕੀ ਜੋ ਸੇਧ ਦੇਵੇ, ਨਿਕਟ ਨਾ ਆਣੇ ਪਾਵੇ,ਰਾਜ ਭਾਗ ਕਾਜ ਕੇ
ਜਥੇਦਾਰ ਕਹਿਤ,ਬਿਰਾਜੋ,ਮਤ ਭਾਜੋ ਸਿੱਖੋ, ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ

ਸਰਦਾਰ ਕਪੂਰ ਸਿੰਘ ਜੀ ਨੇ ਭਾਵੇਂ ਇਹ ਕਵਿਤਾ ਬਹੁਤ ਸਾਲ ਪਹਿਲਾਂ ਲਿਖੀ ਸੀ ਪਰ ਇਹ ਕਵਿਤਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਇੰਦੌਰ ਤੇ ਉਥੋਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਕਈ ਅਹੁਦੇਦਾਰਾਂ ਤੇ ਪੂਰੀ ਤਰ੍ਹਾਂ ਢੁਕਦੀ ਹੈ । ਇਹ ਅਹੁਦੇਦਾਰ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਨੇ, ਕੇਂਦਰੀ ਗੁਰੂ ਸਿੰਘ ਸਭਾ ਦੇ ਅਹੁਦੇਦਾਰ ਨੇ, ਖਾਲਸਾ ਕਾਲਜ ਬੰਬਈ ਦੇ ਸੀਨੀਅਰ ਮੈਂਬਰ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਜੀ ਦੇ ਗਵਰਨਰ ਬਾਡੀ ਮੈਂਬਰ ਨੇ, ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਨਾਚ ਗਾਣੇ ਅਤੇ ਰੰਗੀਨ ਮਿਜਾਜੀ ਨਾਲ ਮਨੋਰੰਜਨ ਕਰਦਿਆਂ ਦੀਆਂ ਵੀਡੀਓ ਫੋਟੋਆਂ ਅਪਲੋਡ ਕੀਤੀਆਂ ਹਨ। ਇਹ ਰੰਗੀਨ ਮਿਜਾਜੀ ਮਨੋਰੰਜਨ ਦੀਆਂ ਵੀਡੀਓ ਅਤੇ ਫੋਟੋਆਂ ਉਸ ਸਮੇਂ ਅਪਲੋਡ ਕੀਤੀ ਗਈਆ ਜਦੋਂ ਸਾਰੀ ਸਿੱਖ ਕੌਮ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਅਤੇ ਸਾਕਾ ਨੀਲਾ ਤਾਰਾ ਦੇ ਤੀਜੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੀ ਸੀ।

ਇਹ ਅਖੌਤੀ ਪੰਥਕ ਆਗੂ ਆਪਣੇ ਸੋਸ਼ਲ ਮੀਡੀਆ ਤੇ ਅਕਸਰ ਤਖਤਾਂ ਦੇ ਜਥੇਦਾਰ, ਸ਼੍ਰੌਮਣੀ ਕਮੇਟੀ ਪ੍ਰਧਾਨ,ਨਿਹੰਗ ਸਿੰਘ ਆਗੂਆਂ ਅਤੇ ਹੋਰਨਾਂ ਪੰਥਕ ਆਗੂਆਂ ਨਾਲ ਆਪਣੀਆਂ ਫੋਟੋਆਂ ਅਤੇ ਵੀਡੀਓ ਅਕਸਰ ਪ੍ਰਕਾਸ਼ਿਤ ਕਰਦੇ ਰਹਿੰਦੇ ਹਨ ਜੋ ਕਿ ਸਾਡੇ ਕੋਲ ਵੀ ਮੌਜੂਦ ਹਨ। ਇਹਨਾਂ ਫੋਟੋਆਂ ਅਤੇ ਵੀਡੀਓਜ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਇਹ ਕੇਵਲ ਦਿਖਾਵੇ ਮਾਤਰ ਅਤੇ ਪੰਥ ਵਿੱਚ ਆਪਣੀ ਬੱਲੇ-ਬੱਲੇ ਕਰਵਾਉਣ ਲਈ ਹਨ, ਜਾਂ ਤਾਂ ਤਖਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ, ਅਤੇ ਹੋਰ ਨਿਹੰਗ ਸਿੰਘ ਆਗੂਆਂ ਨੂੰ ਇਹਨਾਂ ਦੀ ਰਹਿਣੀ ਬਹਿਣੀ ਅਤੇ ਕਿਰਦਾਰ ਦਾ ਪਤਾ ਨਹੀਂ ਜਾਂ ਉਹ ਇਹਨਾਂ ਕੋਲੋਂ ਮਾਇਆ ਦੇ ਗੱਫੇ ਅਤੇ ਸਿਰੋਪੇ ਲੈਣ ਖਾਤਰ ਇਹਨਾਂ ਦੇ ਕਿਰਦਾਰ ਨੂੰ ਅੱਖੋਂ ਪਰੋਖੇ ਕਰਦੇ ਹਨ। ਅਤੇ ਬੜੀ ਬੇਸ਼ਰਮੀ ਦੀ ਗੱਲ ਹੈ ਕਿ ਅਜਿਹੇ ਮਹਾਨ ਵਿਅਕਤੀਆਂ ਦੀ ਸੰਗਤ ਨਾਲ ਵੀ ਇਹਨਾਂ ਅਖੌਤੀ ਸਿੰਘ ਸਭਾ ਆਗੂਆਂ ਦੇ ਜੀਵਨ ਉੱਤੇ ਜਾਂ ਇਹਨਾਂ ਦੇ ਪਰਿਵਾਰਾਂ ਦੇ ਜੀਵਨ ਉੱਤੇ ਗੁਰਮਤਿ ਰਹਿਣੀ ਬਹਿਣੀ ਦਾ ਕੋਈ ਅਸਰ ਨਹੀਂ ਦਿਸਦਾ।

ਹੁਣ ਜਦੋਂ ਸਾਰੀ ਕੌਮ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਤੀਜੇ ਘੱਲੂਘਾਰੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ ਤਾਂ ਇਸ ਸਮੇਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਇੰਦੌਰ ਦੇ ਮੌਜੂਦਾ ਪ੍ਰਧਾਨ ਹਰਪਾਲ ਸਿੰਘ ਉਰਫ “ਮੋਨੂ ਭਾਟੀਆ”, ਅਵਤਾਰ ਸਿੰਘ ਸੈਣੀ, ਸੋਨੂੰ ਬੱਗਾ, ਸੁਰਜੀਤ ਸਿੰਘ ਟੂਟੇਜਾ ਸਕੱਤਰ ਮੱਧ ਪ੍ਰਦੇਸ਼ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਕਮਲਜੀਤ ਸਿੰਘ ਛਾਬੜਾ ਮੀਤ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਹਰਿਰਾਏ ਜੀ, ਰਿੱਕੀ ਗਾਂਧੀ ਅਤੇ ਮਨਪ੍ਰੀਤ ਸਿੰਘ ਮੈਂਬਰ ਸ੍ਰੀ ਗੁਰੂ ਸਿੰਘ ਸਭਾ ਸਮੇਤ ੮੧ ਹੋਰ ਇਹਨਾਂ ਨਾਲ ਸੰਬੰਧਿਤ ਪਤਵੰਤੇ ਸਿੱਖ ਗੋਆ ਦੇ ਸਮੁੰਦਰ ਕਿਨਾਰੇ ਮਨੋਰੰਜਨ ਕਰਦੇ ਹੋਏ ਖੁਸ਼ੀਆਂ ਮਨਾ ਰਹੇ ਹਨ।

ਪ੍ਰਾਪਤ ਸੂਚਨਾਵਾਂ ਅਨੁਸਾਰ ਇਹ ਸਾਰੇ ਵਿਸ਼ੇਸ਼ ਜਹਾਜ ਰਾਹੀਂ ਗੋਆ ਪਹੁੰਚੇ ਤੇ ਉਥੋਂ ਦੇ ਪ੍ਰਸਿੱਧ ਤਾਜ ਹੋਟਲ ਵਿੱਚ ਠਹਿਰੇ। ਗੋਆ ਵਿਚ ਹੀ ਸਮੁੰਦਰ ਦੇ ਕਿਨਾਰੇ ਨੱਚਦੇ ਗਾਉਂਦੇ ਚੀਕਾਂ ਮਾਰਦੇ ਅਤੇ ਮਨੋਰੰਜਨ ਕਰਦਿਆਂ ਦੀਆਂ ਵੀਡੀਓ ਇਹਨਾਂ ਨੇ ਆਪ ਸੋਸ਼ਲ ਮੀਡੀਆ ਤੇ ਪਾਈਆਂ ਹਨ ਇਸ ਤੋਂ ਇਲਾਵਾ ਕਲੱਬਾਂ ਵਿੱਚ ਨੱਚਦਿਆਂ ਦੀਆਂ ਵੀਡੀਓਜ ਵੀ ਇਹਨਾਂ ਆਪ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਅਪਲੋਡ ਕੀਤੀਆਂ ਹਨ। ਆਰ ਐਸ ਐਸ ਦੇ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਤੇ ਸਬੰਧਾ ਅਤੇ ਉਹਨਾਂ ਵੱਲੋਂ ਆਯੋਜਿਤ ਕੀਤੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਿਆਂ ਦੀਆਂ ਫੋਟੋਆਂ ਤੇ ਵੀਡੀਓਜ ਇਹ ਆਪ ਆਪਣੇ ਸੋਸ਼ਲ ਮੀਡੀਆ ਤੇ ਬੜੀ ਸ਼ਾਨ ਨਾਲ ਪਾਉਂਦੇ ਹਨ।

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਜਿਸ ਦਾ ਮਨੋਰਥ ਨਿਰੋਲ ਸਿੱਖੀ ਦਾ ਪ੍ਰਚਾਰ ਕਰਨਾ ਹੈ ਪਰ ਬੀਤੇ ਕਾਫੀ ਸਮੇਂ ਤੋਂ ਇਹਨਾਂ ਦੇ ਪ੍ਰਧਾਨ, ਅਹੁਦੇਦਾਰ ਤੇ ਹੋਰ ਮੈਂਬਰ ਆਪਣੀਆਂ ਹਰਕਤਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ। ਸਿੱਖੀ ਪ੍ਰਚਾਰ ਨੂੰ ਦਰ ਕਿਨਾਰ ਕਰਦੇ ਹੋਏ ਇਸ ਸੰਸਥਾ ਦੇ ਉੱਚ ਅਹੁਦੇਦਾਰ ਜੋ ਭੂ ਮਾਫੀਆ ਅਤੇ ਸ਼ਰਾਬ ਦੇ ਵੱਡੇ ਕਾਰੋਬਾਰੀ ਹਨ ਉਹਨਾਂ ਵੱਲੋਂ ਨਾਚ ਗਾਣਿਆਂ ਦੇ ਅਸਭਿੱਆਚਾਰਕ ਪ੍ਰੋਗਰਾਮ ਅਕਸਰ ਕਰਵਾਏ ਜਾਂਦੇ ਹਨ। ਇਹਨਾਂ ਦੀਆਂ ਸਿੱਖ ਵਿਰੋਧੀ ਹਰਕਤਾਂ ਕਾਰਨ ਇਹਨਾਂ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਰਾਸ਼ਟਰੀ ਸਵੈਮ ਸੰਘ ਤੇ ਭਾਜਪਾ ਨਾਲ ਡੂੰਘੇ ਸਬੰਧਾਂ ਕਾਰਨ ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੰਸਥਾ ਤੇ ਕਾਬਜ਼ ਹਨ। ਹੁਣ ਜਦੋਂ ਸਿੱਖ ਕੌਮ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਤੀਜੇ ਘੱਲੂਘਾਰੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦ ਮਨਾ ਰਹੀ ਹੈ ਤਾਂ ਇਹਨਾਂ ਅਖੌਤੀ ਸਿੱਖ ਪ੍ਰਧਾਨਾਂ, ਅਹੁਦੇਦਾਰ ਤੇ ਮੈਂਬਰਾਂ ਵੱਲੋਂ ਗੋਆ ਦੇ ਤਾਜ ਹੋਟਲਾਂ ਤੇ ਸਮੁੰਦਰ ਕਿਨਾਰੇ ਨਾਚ ਗਾਣਿਆ ਤੇ ਨੱਚਦੇ ਹੋਏ ਅਤੇ ਮਨੋਰੰਜਨ ਕਰਦਿਆਂ ਚੀਕਾਂ ਮਾਰਦਿਆਂ ਦੀਆਂ ਨਸ਼ਰ ਵੀਡੀਓਜ਼ ਨੇ ਇਹਨਾਂ ਦੀ ਗੁਰਮਤਿ ਵਿਹੂਣੀ ਮਾਨਸਿਕਤਾ ਨੂੰ ਨੰਗਿਆਂ ਕਰ ਦਿੱਤਾ ਹੈ।

ਇਸ ਸਬੰਧੀ ਇੰਦੌਰ ਦੇ ਕੇਂਦਰੀ ਗੁਰੂ ਸਿੰਘ ਸਭਾ ਤੇ ਗੁਰਦੁਆਰਾ ਪ੍ਰਬੰਧਕਾਂ ਦੇ ਅਨੇਕਾਂ ਸਾਬਕਾ ਤੇ ਮੌਜੂਦਾ ਆਗੂਆਂ ਨਾਲ ਫੋਨ ਤੇ ਗੱਲ ਕੀਤੀ ਇਹਨਾਂ ਵਿਚੋਂ ਬਹੁਤਿਆਂ ਨੇ ਫੋਨ ਹੀ ਨਹੀਂ ਚੁੱਕੇ। ਪਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਇੰਦੌਰ ਦੇ ਸਾਬਕਾ ਪ੍ਰਧਾਨ ਜਸਬੀਰ ਸਿੰਘ ਗਾਂਧੀ ਜੀ ਨੇ ਦੱਸਿਆ ਕਿ ਉਹ ੨੭ ਸਾਲ ਸਾਲ ਇਸ ਸੰਸਥਾ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ , ਉਹਨਾਂ ਦੱਸਿਆ ਕਿ ਇਸ ਸੰਸਥਾ ਦੇ ਮੌਜੂਦਾ ਪ੍ਰਧਾਨ ਆਗੂਆਂ ਦਾ ਤਖਤਾਂ ਦੇ ਜਥੇਦਾਰਾਂ ਨਾਲ ਡੂੰਘੇ ਸਬੰਧ ਹਨ ਜਿਸ ਕਾਰਣ ਇਹਨਾਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਹੋ ਸਕਦੀ, ਉਹਨਾਂ ਹੋਰ ਦੱਸਿਆ ਕਿ ਸਾਡਾ ਇੱਥੋਂ ਦਾ ਸਿੱਖ ਸਮਾਜ ਗੁਰਮਤਿ ਤੋਂ ਦੂਰ ਜਾ ਰਿਹਾ ਹੈ ਤੇ ਇਹ ਆਗੂ ਇਥੋਂ ਦੇ ਸਥਾਨਕ ਸਿੱਖਾਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਭੰਗੜੇ ਗਿੱਧੇ ਸੋਹਣੀ ਮੁਟਿਆਰ ਜਿਹੇ ਅਸਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਹਨ

ਸਿੱਖ ਆਗੂ ਅਵਤਾਰ ਸਿੰਘ ਸੈਣੀ ਨੇ ਦੱਸਿਆ ਕਿ ਪਿਕਨਿਕ ਤੇ ਜਾ ਕੇ ਗਾਣਿਆਂ ਤੇ ਨਾਚ ਭੰਗੜੇ ਪਾਉਂਦਿਆ ਚੀਕਾਂ ਮਾਰਨੀਆਂ ਉਪਰੋਕਤ ਆਗੂਆਂ ਦੀ ਨਿੱਜੀ ਜਿ਼ੰਦਗੀ ਹੈ ਜਿਸ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਪਰ ਇਹਨਾਂ ਆਗੂਆਂ ਨੂੰ ਅਜਿਹੀਆਂ ਨਾਚ ਭੰਗੜੇ ਦੀਆਂ ਵੀਡੀਉਜ ਆਪਣੇ ਨਿੱਜੀ ਸ਼ੋਸ਼ਲ ਮੀਡੀਆ ਤੇ ਨਹੀਂ ਪਾਉਣੀਆਂ ਚਾਹੀਦੀਆਂ।

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਮੱਧ ਪ੍ਰਦੇਸ਼ ਦੇ ਮੌਜੂਦਾ ਪ੍ਰਧਾਨ ਮੌਨੂ ਭਾਟੀਆ ਜੋ ਖਾਲਸਾ ਕਾਲਜ ਬੰਬਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਜੀ ਦੇ ਗਵਰਨਿੰਗ ਬਾਡੀ ਮੈਂਬਰ ਵੀ ਹਨ ਅਤੇ ਜੋ ਗੋਆ ਪਿਕਨਿਕ ਮਨਾਉਣ ਗਏ ੮੧ ਵਿਅਕਤੀਆਂ ਵਿੱਚ ਸ਼ਾਮਲ ਹਨ ਨੇ ਦੱਸਿਆ ਕਿ ਉਹਨਾਂ ਦਾ ਇੰਦੌਰ ਵਿੱਚ ਇੱਕ ਵੱਡਾ ਸਿੱਖ ਗਰੁੱਪ ਹੈ ਤੇ ਉਹ ਅਕਸਰ ਸਾਲ ਵਿੱਚ ੨/੩ ਵਾਰ ਇੱਕਠੇ ਹੋ ਕੇ ਘੁੰਮਣ ਫਿਰਨ ਲਈ ਜਾਂਦੇ ਹਨ। ਗੋਆ ਵਿੱਚ ਵੀ ਉਹ ਇੱਕ ਕਰੂਜ਼ ਤੇ ਸਮੁੰਦਰ ਵਿੱਚ ਘੁੰਮ ਰਹੇ ਸਨ ਜਦੋਂ ਉਹਨਾਂ ਤੇ ਸਾਥੀਆਂ ਨੇ ਮਨੌਰੰਜਨ ਕਰਨ ਲਈ ਕਰੂਜ਼ ਤੇ ਭੰਗੜਾ ਪਾਇਆ,ਇਸ ਵਿੱਚ ਉਹਨਾਂ ਨੇ ਕੁੱਝ ਵੀ ਗਲਤ ਨਹੀਂ ਕੀਤਾ।

ਸੋ ਇਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੇ ਹੋਰ ਸਿੱਖ ਜਥੇਬੰਦੀਆਂ ਸਿੰਘ ਸਭਾਵਾਂ ਨੂੰ ਚਾਹੀਦਾ ਹੈ ਕਿ ਅਜਿਹੇ ਰੰਗੀਨ ਮਿਜਾਜ ਅਖੌਤੀ ਸਿੱਖਾਂ ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੇ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇੰਦੌਰ ਮੱਧ ਪ੍ਰਦੇਸ਼ ਦੀਆਂ ਦੀਆਂ ਜਾਗਰੂਕ ਕੁੱਝ ਸਿੱਖਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਉਹ ਇਹਨਾਂ ਅਖੌਤੀ ਆਗੂਆਂ ਤੋਂ ਆਪਣੀਆਂ ਸੰਸਥਾਵਾਂ ਅਜ਼ਾਦ ਕਰਾਉਣਾ ਚਾਹੁੰਦੇ ਹਨ ਪਰ ਇਹਨਾਂ ਆਗੂਆਂ ਦੇ ਭਾਜਪਾ ਤੇ ਸੰਘ ਨਾਲ ਡੂੰਘੇ ਸਬੰਧਾਂ ਕਾਰਨ ਨਿੱਜੀ ਨੁਕਸਾਨ ਤੋਂ ਬਚਾਅ ਲਈ ਅਸਮਰੱਥ ਹਨ।

RELATED ARTICLES

Most Popular